ਬੀਤੇ ਕੁਝ ਸਾਲਾਂ 'ਚ ਗ੍ਰੀਨ ਟੀ ਪੀਣ ਦਾ ਚੱਲਣ ਕਾਫੀ ਵੱਧ ਗਿਆ ਹੈ। ਭਾਰ ਘਟਾਉਣ 'ਚ ਮਦਦਗਾਰ ਗ੍ਰੀਨ ਟੀ ਅੱਜ ਲੋਕਪ੍ਰਿਯ ਬਣ ਚੁੱਕਾ ਹੈ। ਗ੍ਰੀਨ ਟੀ 'ਚ ਮੌਜੂਦ ਐਂਟੀਆਕਸੀਡੈਂਟ ਭਾਰ ਘਟਾਉਣ 'ਚ ਮਦਦਗਾਰ ਹੁੰਦੇ ਹਨ।
ਗ੍ਰੀਨ ਟੀ ਨੂੰ ਇਕ ਫਾਇਦੇਮੰਦ ਹਰਬਲ ਪੀਣ ਦੇ ਰੂਪ 'ਚ ਦੇਖਿਆ ਜਾਂਦਾ ਹੈ। ਇਹ ਸਹੀ ਵੀ ਹੈ ਪਰ ਉਦੋਂ ਤੱਕ ਇਸ ਦੀ ਘੱਟ ਅਤੇ ਸਹੀ ਵਰਤੋਂ ਕੀਤੀ ਜਾਵੇ। ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਬਹੁਤ ਜ਼ਿਆਦਾ ਮਾਤਰਾ 'ਚ ਗ੍ਰੀਨ ਟੀ ਪੀਣਾ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।
ਇਕ ਦਿਨ 'ਚ ਦੋ ਕੱਪ ਤੋਂ ਜ਼ਿਆਦਾ ਗ੍ਰੀਨ ਟੀ ਪੀਣਾ ਹਾਨੀਕਾਰਨ ਹੋ ਸਕਦਾ ਹੈ। ਕਈ ਦੂਜੇ ਪੀਣ ਵਾਲੇ ਪਦਾਰਥਾਂ ਦੀ ਤਰ੍ਹਾਂ ਗ੍ਰੀਨ ਟੀ 'ਚ ਵੀ ਕੈਫਿਨ ਪਾਇਆ ਜਾਂਦਾ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਬਹੁਤ ਜ਼ਿਆਦਾ ਮਾਤਰਾ 'ਚ ਗ੍ਰੀਨ ਟੀ ਪੀਣ ਨਾਲ ਸਿਰ ਦਰਦ, ਪੇਟ ਦਰਦ, ਕਬਜ਼, ਗੈਸ, ਡਾਈਰੀਆ ਅਤੇ ਘਬਰਾਹਟ ਦੀ ਸ਼ਿਕਾਇਤ ਹੋ ਸਕਦੀ ਹੈ। ਗਰਭਵਤੀ ਔਰਤਾਂ ਨੂੰ ਗ੍ਰੀਨ ਟੀ ਨਹੀਂ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਨਾਲ ਗਰਭਪਾਤ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਮਾਤਰਾ 'ਚ ਗ੍ਰੀਨ ਟੀ ਪੀਣ ਦੇ ਇਹ ਨੁਕਸਾਨ ਵੀ ਹੋ ਸਕਦੇ ਹਨ।
1. ਗ੍ਰੀਨ ਟੀ 'ਚ ਟੈਨਿੱਸ ਨਾਂ ਦਾ ਤੱਤ ਪਾਇਆ ਜਾਂਦਾ ਹੈ। ਇਸ ਨਾਲ ਪੇਟ ਦਰਦ, ਐਸਡਿਟੀ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਖਾਲੀ ਪੇਟ ਗ੍ਰੀਨ ਟੀ ਪੀਣਾ ਖਤਰਨਾਕ ਹੋ ਸਕਦੀ ਹੈ।
2. ਬਹੁਤ ਜ਼ਿਆਦਾ ਮਾਤਰਾ 'ਚ ਗ੍ਰੀਨ ਟੀ ਪੀਣ ਨਾਲ ਏਨੀਮੀਆ ਹੋਣ ਦਾ ਖਤਰਾ ਵੱਧ ਜਾਂਦਾ ਹੈ।
3. ਜੇਕਰ ਤੁਸੀਂ ਬਹੁਤ ਜ਼ਿਆਦਾ ਮਾਤਰਾ 'ਚ ਗ੍ਰੀਨ ਟੀ ਪੀਂਦੇ ਹੋ ਤਾਂ ਤੁਹਾਨੂੰ ਸਿਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਗ੍ਰੀਨ ਟੀ 'ਚ ਮੌਜੂਦ ਕੈਫੀਨ ਸਿਰ ਦਰਦ ਦੇ ਸਕਦਾ ਹੈ। ਅਜਿਹੇ 'ਚ ਕੋਸ਼ਿਸ਼ ਕਰੋ ਕਿ ਇਕ ਦਿਨ 'ਚ 2 ਕੱਪ ਤੋਂ ਜ਼ਿਆਦਾ ਗ੍ਰੀਨ ਟੀ ਨਾ ਪੀਓ।
4. ਬਹੁਤ ਜ਼ਿਆਦਾ ਮਾਤਰਾ 'ਚ ਗ੍ਰੀਨ ਟੀ ਦੀ ਵਰਤੋਂ ਨਾਲ ਅਨਿੰਦਰਾ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਨਾਲ ਜੁੜੀਆਂ ਕਈ ਦੂਜੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ।
5. ਬਹੁਤ ਜ਼ਿਆਦਾ ਮਾਤਰਾ 'ਚ ਗ੍ਰੀਨ ਟੀ ਪੀਣ ਨਾਲ ਡਾਈਰੀਆ ਹੋਣ ਦਾ ਵੀ ਖਤਰਾ ਵੱਧ ਜਾਂਦਾ ਹੈ।
ਸਬਜ਼ੀਆਂ ਦੇ ਛਿਲਕਿਆਂ ਨਾਲ ਵਧਾਓ ਚਿਹਰੇ ਦੀ ਖੂਬਸੂਰਤੀ
NEXT STORY